
ਐਤਕੀਂ ਕਾਂਗਰਸ ਸੱਤਾ ਵਿੱਚ ਆਈ ਤਾਂ ਖੇਤੀ ਕਾਨੂੰਨ ਵਾਪਸ ਹੋਣਗੇ ਕਿਹਾ ਕਾਂਗਰਸ ਪ੍ਰਧਾਨ ਖੜਗੇ ਨੇ
- by News & Facts 24
- 12 Feb, 24
ਐਤਕੀਂ ਕਾਂਗਰਸ ਸੱਤਾ ਵਿੱਚ ਆਈ ਤਾਂ ਖੇਤੀ ਕਾਨੂੰਨ ਵਾਪਸ ਹੋਣਗੇ ਕਿਹਾ ਕਾਂਗਰਸ ਪ੍ਰਧਾਨ ਖੜਗੇ ਨੇ
# ਕਾਂਗਰਸ ਲੀਡਰਸ਼ਿਪ ਨੇ ਵਿਖਾਈ ਇੱਕਜੁੱਟਤਾ ਪਰ ਨਵਜੋਤ ਸਿੱਧੂ ਰਹੇ ਗੈਰ ਹਾਜ਼ਰ
# ਆਪ ਨਾਲ ਸਮਝੌਤੇ ਦੀ ਕੋਈ ਲੋੜ ਨਹੀਂ ਕਿਹਾ ਕਾਂਗਰਸ ਲੀਡਰਸ਼ਿਪ ਨੇ
# ਚਾਹੇ ਇੰਡੀਆ ਗਠਜੋੜ ਨਾਲ ਜਾਂ ਇੱਕਲੇ ਲੜੀਏ ਪਰ ਪੂਰੇ ਦੇਸ਼ ਵਿਚੋਂ ਮੋਦੀ ਨੂੰ ਹਰਾਉਣਾ ਹੈ
ਲੁਧਿਆਣਾ, 12 ਫਰਵਰੀ
(ਬਿਊਰੋ ਰਿਪੋਰਟ)
ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ‘ਇੰਡੀਆ ਗਠਜੋੜ ਹੋਣ ਜਾ ਨਾ ਹੋਣ’ ਦੇ ਬਾਵਜੂਦ ਵੀ ਕਾਂਗਰਸੀ ਵਰਕਰਾਂ ਨੂੰ ਸੱਦਾ ਦਿੱਤਾ ਹੈ, ਕਿ ਮੋਦੀ ਸਰਕਾਰ ਨੂੰ ਉਖਾੜਨ ਲਈ ਇਹ ਜਜਬਾ ਲੈ ਕੇ ਚੱਲਣ ਕਿ ਚਾਹੇ ਇੱਕਲੇ ਲੜੀਏ ਜਾ ਫਿਰ ਇੱਕਠੇ ਲੜੀਏ ਮੋਦੀ ਨੂੰ ਹਰਾਉਣਾ ਹੈ ਕਿਊਕਿ ਮੋਦੀ ਸਰਕਾਰ ਦੀ ਨੀਤੀ ਅਮੀਰਾਂ ਨੂੰ ਹੋਰ ਅਮੀਰ ਕਰਨ ਅਤੇ ਗਰੀਬਾਂ ਨੂੰ ਕੁਚਲਣ ਵਾਲੀ ਹੈ। ਖੜਗੇ ਅੱਜ ਇੱਥੇ ਦੇਸ਼ ਦੀ ਪਹਿਲੀ ਸੂਬਾ ਪੱਧਰ ਦੀ ਵਰਕਰ ਕਨਵੈਂਸ਼ਨ ਵਿਚ ਪੰਜਾਬ ਭਰ ਤੋਂ ਵੱਡੀ ਗਿਣਤੀ ਵਿਚ ਆਏ ਬੂਥ ਪੱਧਰ ਤੋਂ ਲੈ ਕੇ ਸੂਬਾ ਪੱਧਰ ਤੱਕ ਦੇ ਅਹੁਦੇਦਾਰਾਂ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ, ਮੋਦੀ ਸਰਕਾਰ ਵੱਲੋਂ 2014 ਦਿੱਤੀਆ ਗਰੰਟੀਆਂ ਦੀ ਤਰਾਂ ਹੀ ਹੁਣ ਦਿੱਤੀਆ ਜਾ ਰਹੀਆਂ ਮੋਦੀ ਦੀਆਂ ਗਾਰੰਟੀਆਂ ਵੀ 2 ਕਰੋੜ ਨੌਕਰੀਆਂ ਅਤੇ 15 ਲੱਖ ਰੁਪਇਆ ਹਰੇਕ ਵਿਅਕਤੀ ਦੇ ਖਾਤੇ ਵਿਚ ਪਾਉਣ ਦੇ ਜੁਮਲਿਆ ਵਰਗੀਆ ਹੀ ਹਨ। ਉਨ੍ਹਾਂ ਇੰਕਸਾਫ ਕੀਤਾ ਕਿ, ਖੇਤੀ ਵਿਰੋਧੀ ਤਿੰਨ ਕਾਲੇ ਕਾਨੂੰਨ ਰੱਦ ਕਰਨ ਦੇ ਐਲਾਨ ਦੇ ਬਾਵਜੂਦ ਅਜੇ ਵੀ ਕੇਂਦਰ ਨੇ ਨੋਟੀਫਾਈ ਨਹੀਂ ਕੀਤੇ ਹਨ। ਉਨ੍ਹਾਂ ਪੰਜਾਬ ਦੇ ਕਿਸਾਨਾਂ ਅਤੇ ਜਵਾਨਾਂ ਦੀ ਸਲਾਘਾ ਕਰਦਿਆ ਕਿਹਾ ਕਿ, ਕਿਸਾਨਾਂ ਵੱਲੋਂ ਹੁਣ ਮੁੜ ਸ਼ੁਰੂ ਕੀਤੇ ਜਾ ਰਹੇ ਅੰਦੋਲਨ ’ਚ ਕਾਂਗਰਸ ਪੂਰਾ ਸਾਥ ਦੇਵੇਗੀ। ਕਾਂਗਰਸ ਦੀ ਸਰਕਾਰ ਬਣਨ ’ਤੇ ਇਹ ਤਿੰਨੇ ਕਾਲੇ ਕਾਨੂੰਨ ਰੱਦ ਵੀ ਕਰ ਦਿੱਤੇ ਜਾਣਗੇ।
ਉਨ੍ਹਾਂ ਕਿਹਾ ਕਿ, ਮੋਦੀ-ਮੋਦੀ ਕਰਨ ਨਾਲ ਕਿਸੇ ਦਾ ਪੇਟ ਨਹੀਂ ਭਰ ਸਕਦਾ ਵਿਅਕਤੀਗਤ ਪੂਜਾ ਨਾਲ ਦੇਸ਼ ਤਾਨਾਸ਼ਾਹੀ ਵੱਲ ਚਲਿਆ ਜਾਂਦਾ ਹੈ। ਡਾ. ਮਨਮੋਹਨ ਸਿੰਘ ਦੀ ਸਰਕਾਰ ਦੇ ਕਾਰਜ਼ਕਾਲ ਵਿਚ ਫ਼ਸਲਾਂ ਦੇ ਸਮਰਥਨ ਮੁੱਲ ਵਿਚ ਕੀਤੇ ਗਏ ਵਾਧੇ ਨਾਲੋਂ ਮੋਦੀ ਦੇ 10 ਸਾਲ ਦੇ ਕਾਰਜ਼ਕਾਲ ਵਿੱਚ ਉਸ ਨਾਲੋਂ ਸਿਰਫ ਅੱਧੇ ਹੀ ਵਧਾ ਸਕੇ ਹਨ। ਇਸ ਤੋਂ ਇਲਾਵਾ ਕੇਂਦਰ ਵਿਚ 30 ਲੱਖ ਨੋਕਰੀਆ ਵਿੱਚੋਂ ਵੱਡਾ ਹਿੱਸਾ ਭਰਤੀ ਹੀ ਨਹੀਂ ਕੀਤਾ ਗਿਆ ਅਤੇ ਇਹ ਐਸ.ਸੀ ਅਤੇ ਬੀ.ਸੀ ਵਰਗ ਦੇ ਲੋਕਾਂ ਨੂੰ ਗਰੀਬੀ ਵਿੱਚ ਹੀ ਰੱਖਣ ਦੀ ਸਾਜ਼ਿਸ਼ ਹੈ। ਉਹਨਾਂ ਕਿਹਾ ਕਿ ਸਵੇਰ ਤੋਂ ਲੈ ਕੇ ਹਰ ਸਮੇਂ ਟੈਲੀਵਿਜ਼ਨ ਚੈਨਲਾਂ ਤੇ ਮੋਦੀ ਦਾ ਚਿਹਰਾ ਹੀ ਵਿਖਾਇਆ ਜਾਂਦਾ ਹੈ ਕਿਉਂਕਿ ਚੈਨਲਾਂ ਨੂੰ ਖਰੀਦ ਲਿਆ ਗਿਆ ਹੈ।ਉਨ੍ਹਾਂ ਕਿਹਾ ਕਿ, ਮੋਦੀ-ਮੋਦੀ ਕਰਨ ਨਾਲ ਕਿਸੇ ਦਾ ਪੇਟ ਨਹੀਂ ਭਰ ਸਕਦਾ ਬਲਕਿ ਵਿਅਕਤੀਗਤ ਪੂਜਾ ਨਾਲ ਦੇਸ਼ ਤਾਨਾਸ਼ਾੀ ਵੱਲ ਚਲਿਆ ਜਾਂਦਾ ਹੈ।
ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਵੱਲੋਂ ਦੇਸ਼ ਵਿੱਚ ਬਣਾਏ ਪ੍ਰੋਜੈਕਟਾਂ ਨੂੰ ਮੋਦੀ ਸਰਕਾਰ ਇੱਕ ਇੱਕ ਕਰਕੇ ਵੇਚ ਰਹੀ ਹੈ। ਅਮੀਰਾਂ ਨੂੰ ਹੋਰ ਅਮੀਰ ਕਰਨ ਲਈ ਵੱਡੇ ਕਾਰਖਾਨੇ, ਏਅਰਪੋਰਟਾਂ,ਜਾਹਾਜਾਂ, ਬੰਦਰਗਾਹਾਂ ਅਤੇ ਸੜ੍ਹਕਾਂ ਨੂੰ ਇੱਕ-ਇੱਕ ਕਰਕੇ ਵੇਚਿਆ ਜਾ ਰਿਹਾ ਹੈ। ਖੜਗੇ ਨੇ ਦੋਸ਼ ਲਗਾਇਆ ਕਿ ਭਾਜਪਾ ਦੀ ਮੋਦੀ ਸਰਕਾਰ ਕਿਸਾਨੀ ਨੂੰ ਖਤਮ ਕਰਕੇ ਦੇਸ਼ ਦੀਆਂ ਜ਼ਮੀਨਾਂ ਕਾਰਪੋਰੇਟ ਘਰਾਣਿਆਂ ਨੂੰ ਦੇਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਮਨਮੋਹਣ ਸਿੰਘ ਵਰਗਾ ਰਾਜ ਮੁੜ ਲਿਆਉਣ ਅਤੇ ਫੌਜ ਵਿਚ 4 ਸਾਲਾਂ ਦੀ ਨੌਕਰੀ ਲਈ ਸ਼ੁਰੂ ਕੀਤੀ ਗਈ ਅਗਨੀਵੀਰ ਯੋਜਨਾਂ ਨੂੰ ਬੰਦ ਕਰਕੇ ਫੌਜ ਵਿਚ ਮੁੜ ਰੈਗੂਲਰ ਭਰਤੀ ਸ਼ੁਰੂ ਕਰਨ ਲਈ ਮੋਦੀ ਸਰਕਾਰ ਨੂੰ ਕੇਂਦਰ ਵਿਚੋਂ ਉਖਾੜਨਾ ਜਰੂਰੀ ਹੈ। ਇਸ ਲਈ ਕਾਂਗਰਸ ਦੇ ਅਹੁਦੇਦਾਰ ਹਰ ਘਰ ਦੇ ਦਰਵਾਜੇ ਤੱਕ ਜਾਣ ਤੇ ਲੋਕਾਂ ਨੂੰ ਦੱਸਣ ਕਿ ਮੋਦੀ ਨੇ 10 ਸਾਲ ਵਿਚ ਕੀ ਕੀਤਾ ਹੈ ਅਤੇ ਕਾਂਗਰਸ ਨੇ ਦੇਸ਼ ਲਈ ਕੀ ਕੁਝ ਕੀਤਾ ਹੈ।
ਪੰਜਾਬ 'ਚ ਗੈਂਗਸਟਰ ਸਰਕਾਰ ਚਲਾਉਂਦੇ ਹਨ -ਪ੍ਰਤਾਪ ਸਿੰਘ ਬਾਜਵਾ
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਅੱਜ ਪੰਜਾਬ ਵਿਚ ਸਰਕਾਰ ਗੈਂਗਸਟਰਾਂ ਦੀ ਚਲਦੀ ਹੈ। ਜਿਸ ਕਾਰਨ ਕਿਸੇ ਦੇ ਵੀ ਜਾਨ ਮਾਲ ਦੀ ਸੁਰੱਖਿਆ ਦੀ ਕੋਈ ਗਾਰੰਟੀ ਨਹੀਂ ਹੈ। ਉਨ੍ਹਾਂ ਕਿਹਾ ਕਿ ਕੱਲ ਕੇਜਰੀਵਾਲ ਦੀ ਖੰਨਾ ਰੈਲੀ ਵਿਚ ਸਰਕਾਰੀ ਬੱਸਾਂ ਅਤੇ ਸਰਕਾਰੀ ਮਸ਼ੀਨਰੀ ਝੋਕਣ ਦੇ ਬਾਵਜੂਦ ਵੀ ਕਾਂਗਰਸ ਦੇ ਅੱਜ ਦੇ ਸੰਮੇਲਨ ਜਿਨ੍ਹਾਂ ਇੱਕਠ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਤਾਜਾ ਸਰਵੇ ਵਿਚ ਕਾਂਗਰਸ ਪਾਰਟੀ ਦਾ ਵੋਟ ਸ਼ੇਅਰ ਵੱਧ ਕੇ 38 ਪ੍ਰਤੀਸ਼ਤ ਹੋ ਗਿਆ ਹੈ, ਜਿਸ ਨੂੰ ਹੰਭਲਾ ਮਾਰ ਕੇ ਵਰਕਰ 43 ਪ੍ਰਤੀਸ਼ਤ ਕਰਨ ਲਈ ਇਕਜੁਟ ਹਨ।
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੇਜਰੀਵਾਲ ਅਤੇ ਭਗਵੰਤ ਮਾਨ ਵੱਲੋਂ ਲੋਕ ਸਭਾ ਚੋਣਾਂ ਇੱਕਲੇ ਲੜਨ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਡੁੱਬਦੇ ਜਹਾਜ ਵਿੱਚ ਭਲਾ ਕੌਣ ਚੜਦਾ ਹੈ ਆਪ ਤਾਂ ਇੱਕ ਡੁੱਬਦਾ ਜਹਾਜ ਹੈ
ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਭਾਰਤੀ ਜਨਤਾ ਪਾਰਟੀ ਨਾਲ ਮੁੜ ਹੋ ਰਹੇ ਗੱਠਜੋੜ ਦੀਆਂ ਖਬਰਾਂ ਸਿਰਫ ਪੰਜਾਬੀਆਂ ਨੂੰ ਭੁਲੇਖੇ ਪਾਉਣ ਲਈ ਇੱਕ ਸਾਜਿਸ ਤੋਂ ਵੱਧ ਕੁਝ ਨਹੀਂ ਹੈ ਕਿਉਂਕਿ ਇਹਨਾਂ ਦੋਵਾਂ ਪਾਰਟੀਆਂ ਦਾ ਗਠਜੋੜ ਕਦੇ ਟੁੱਟਿਆ ਹੀ ਨਹੀਂ ਸੀ,। ਇਹ ਗੱਠਜੋੜ ਪਹਿਲਾਂ ਵੀ ਸੀ ਅਤੇ ਅੱਜ ਵੀ ਹੈ ਇਹ ਤਾਂ ਅਕਾਲੀਆਂ ਵਲੋਂ ਕਿਸਾਨਾਂ ਦੇ ਵਿਰੋਧ ਵਿੱਚ ਮੋਦੀ ਦੇ ਖੇਤੀ ਬਿਲਾਂ ਦੀ ਹਮਾਇਤ ਕਰਨ ਸਮੇਂ ਜਦੋਂ ਲੋਕਾਂ ਨੇ ਉਹਨਾਂ ਦਾ ਪਿੰਡਾਂ ਵਿੱਚ ਵੜਨਾ ਬੰਦ ਕਰ ਦਿੱਤਾ ਸੀ ਤਾਂ ਗੱਠਜੋੜ ਤੋੜਨ ਦਾ ਡਰਾਮਾ ਰਚਿਆ ਗਿਆ ਸੀ।
ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ,ਪਰ ਇਸ ਵਾਰ ਅਗਾਮੀ ਲੋਕ ਸਭਾ ਚੋਣਾਂ ਵਿੱਚ ਕਾਂਗਰਸ 13 ਦੀਆਂ 13 ਸੀਟਾਂ ਜਿੱਤੇਗੀ।
ਇਸ ਮੌਕੇ ’ਤੇ ਹੋਰਨਾਂ ਤੋਂ ਇਲਾਵਾ ਪੰਜਾਬ ਕਾਂਗਰਸ ਦੇ ਇੰਚਾਰਜ ਦਵਿੰਦਰ ਯਾਦਵ, ਪ੍ਰਦੇਸ਼ ਕਾਂਗਰਸ ਦੇ ਐਕਟਿੰਗ ਪ੍ਰਧਾਨ ਭਾਰਤ ਭੂਸ਼ਣ ਆਸੂ, ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ,ਕਾਂਗਰਸ ਦੇ ਸੁਖਜਿੰਦਰ ਸਿੰਘ ਰੰਧਾਵਾ, ਸੁਖਪਾਲ ਖਹਿਰਾ, ਪ੍ਰਗਟ ਸਿੰਘ, ਪਾਰਟੀ ਦੇ ਜਿਲਾ ਪ੍ਰਧਾਨ ਲਖਵੀਰ ਸਿੰਘ ਲੱਖਾ, ਐੱਮ.ਪੀ. ਡਾ. ਅਮਰ ਸਿੰਘ, ਸਾਬਕਾ ਐਮ.ਪੀ ਸ਼ਮਸ਼ੇਰ ਸਿੰਘ ਦੂਲੋ ਰੁਪਿੰਦਰ ਸਿੰਘ ਰਾਜਾ ਗਿੱਲ, ਗੁਰਕੀਰਤ ਕੋਟਲੀ, ਰਾਜਕੁਮਾਰ ਚੱਬੇਵਾਲ, ਆਦਿ ਨੇ ਵੀ ਸੰਬੋਧਨ ਕੀਤਾ।
ਇਸ ਰੈਲੀ ਵਿੱਚ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਸ਼ਮੂਲੀਅਤ ਨਹੀਂ ਕੀਤੀ।
ਦੇਸ਼ ਦੀ ਪਹਿਲੀ ਇਸ ਕਨਵੈਂਸ਼ਨ ਲਈ ਸਮਰਾਲਾ ਤੋਂ ਪਾਰਟੀ ਦੇ ਹਲਕਾ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ,ਜਿਲਾ ਖੰਨਾ ਦੇ ਪਾਰਟੀ ਪ੍ਰਧਾਨ ਲਖਵੀਰ ਸਿੰਘ ਲੱਖਾ ਪਾਇਲ ,ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਦੇ ਨਾਲ ਐਡਵੋਕੇਟ ਜਸਪ੍ਰੀਤ ਸਿੰਘ, ਸ਼ਹਿਰੀ ਪ੍ਰਧਾਨ ਅਤੇ ਕੌਂਸਲ ਦੇ ਉਪ ਪ੍ਰਧਾਨ ਸਨੀ ਦੂਆ , ਬਲਾਕ ਸਮਤੀ ਦੇ ਸਾਬਕਾ ਚੇਅਰਮੈਨ ਅਜਮੇਰ ਸਿੰਘ ਪੂਰਬਾ ਜਿਲ੍ਹਾ ਪਰਿਸ਼ਦ ਦੇ ਮੈਂਬਰ ਜਤਿੰਦਰ ਸਿੰਘ ਜੋਗਾ ਬਲਾਲਾ ਆਦਿ ਆਪਣੀ ਪਾਰਟੀ ਦੇ ਵਰਕਰਾਂ ਤੇ ਅਹੁਦੇਦਾਰਾਂ ਨਾਲ ਤਿਆਰੀਆਂ ਵਿੱਚ ਜੁਟੇ ਰਹੇ ।ਜਿੱਥੇ ਪੰਜਾਬ ਦੀ ਸਮੁੱਚੀ ਦੀ ਲੀਡਰਸ਼ਿਪ ਇਸ ਰੈਲੀ ਦੀ ਸਫਲਤਾ ਅਤੇ ਹੋਏ ਇਕੱਠ ਤੋਂ ਬਾਗੋ - ਬਾਗ ਸੀ ਉਥੇ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਟੇਜ ਤੋਂ ਹੀ ਇਸ ਰੈਲੀ ਦੇ ਪ੍ਰਬੰਧਾਂ ਦੀ ਸਫਲਤਾ ਦਾ ਸਿਹਰਾ ਰੁਪਿੰਦਰ ਸਿੰਘ ਰਾਜਾ ਗਿੱਲ ਦੇ ਸਿਰ ਦਸਦਿਆਂ ਉਹਨਾਂ ਦੇ ਉਦਮ ਦੀ ਵਿਸ਼ੇਸ਼ ਸਲਾਘਾ ਕੀਤੀ।