
ਦੂਜੀ ਹਾਕੀ ਲੀਗ ਸਮਰਾਲਾ 22 ਤੋਂ 25 ਮਾਰਚ ਨੂੰ ਸਮਰਾਲਾ ਵਿੱਚ ਹੋਵੇਗੀ
- by News & Facts 24
- 11 Mar, 24
ਸਮਰਾਲਾ ਦੇ ਹਿੱਸੇ ਆਈ ਦੂਜੀ ਸਮਰਾਲਾ ਹਾਕੀ ਲੀਗ ,22 ਤੋਂ 25 ਮਾਰਚ ਤੱਕ ਹੋਵੇਗੀ
40 ਤੋਂ ਵੱਧ ਉਮਰ ਤੇ 50 ਸਾਲ ਤੋਂ ਵੱਧ ਉਮਰ ਵਰਗ ਦੇ ਮਰਦਾਂ ਦੇ ਮੁਕਾਬਲੇ ਹੋਣਗੇ
ਐਤਕੀਂ ਔਰਤਾਂ ਦੇ 35 ਸਾਲ ਤੋਂ ਵੱਧ ਉਮਰ ਵਰਗ ਦੇ ਮੁਕਾਬਲੇ ਵੀ ਹੋਣਗੇ
5 ਰਾਜਾਂ ਦੇ ਖਿਡਾਰੀਆਂ ਦੇ ਵਿਚਕਾਰ ਹੋਣਗੇ ਹਾਕੀ ਦੇ ਦਿਲਚਸਪ ਮੁਕਾਬਲੇ
ਸਮਰਾਲਾ, 11 ਮਾਰਚ ( ਸੁਨੀਲ)-
ਮਾਸਟਰਜ਼ ਹਾਕੀ ਵੈਲਫੇਅਰ ਸੁਸਾਇਟੀ ਸਮਰਾਲਾ ਵੱਲੋਂ 22, 23, 24 ਤੇ 25 ਮਾਰਚ ਨੂੰ ਆਈ.ਟੀ.ਆਈ. ਸਮਰਾਲਾ ਵਿਖੇ ਦੂਜੀ ਸਮਰਾਲਾ ਹਾਕੀ ਲੀਗ ਕਰਵਾਈ ਜਾ ਰਹੀ ਹੈ।
ਸੁਸਾਇਟੀ ਦੇ ਪ੍ਰਧਾਨ ਕਮਲਜੀਤ ਸਿੰਘ ਸ਼ਾਹੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਸਾਲ ਦੀ ਪਹਿਲੀ ਹਾਕੀ ਲੀਗ ਦੀ ਸਫ਼ਲਤਾ ਤੋਂ ਬਾਅਦ ਸਾਨੂੰ ਖਿਡਾਰੀਆਂ ਵੱਲੋਂ ਚੰਗਾ ਹੁੰਗਾਰਾ ਮਿਲਿਆ | ਜਿਸ ਕਾਰਨ ਅਸੀਂ ਇਸ ਵਾਰ ਤਿੰਨ ਕੈਟਾਗਰੀਆਂ ਦੇ ਮੁਕਾਬਲੇ ਕਰਵਾਉਣ ਦਾ ਫੈਸਲਾ ਕੀਤਾ ਹੈ |
ਜਿਨ੍ਹਾਂ ਵਿੱਚ 40 ਤੋਂ ਵੱਧ ਉਮਰ ਵਰਗ ਤੇ 50 ਸਾਲ ਤੋਂ ਵੱਧ ਉਮਰ ਵਰਗ ਦੇ ਮਰਦਾਂ ਦੇ ਮੁਕਾਬਲੇ ਕਰਵਾਏ ਜਾਣਗੇ । ਇਸ ਤੋਂ ਇਲਾਵਾ ਔਰਤਾਂ ਦੇ 35 ਸਾਲ ਤੋਂ ਵੱਧ ਉਮਰ ਵਰਗ ਦੇ ਮੁਕਾਬਲੇ ਵੀ ਕਰਵਾਏ ਜਾਣਗੇ | ਉਨ੍ਹਾਂ ਦੱਸਿਆ ਕਿ ਜੇਤੂ ਟੀਮਾਂ ਨੂੰ ਮੈਡਲ ਤੇ ਸਰਟੀਫਿਕੇਟ ਤੋਂ ਇਲਾਵਾ 4 ਲੱਖ ਰੁਪਏ ਤੱਕ ਦੇ ਇਨਾਮ ਵੰਡੇ ਜਾਣਗੇ | ਉਨ੍ਹਾਂ ਨੇ ਦੱਸਿਆ ਕਿ ਇਸ ਲੀਗ ਦੌਰਾਨ ਕਰੀਬ 5 ਰਾਜਾਂ ਦੇ ਖਿਡਾਰੀਆਂ ਦੇ ਵਿਚਕਾਰ ਹਾਕੀ ਦੇ ਦਿਲਚਸਪ ਮੁਕਾਬਲੇ ਦੇਖਣ ਨੂੰ ਮਿਲਣਗੇ ।
ਸ਼ਾਹੀ ਨੇ ਦੱਸਿਆ ਕਿ ਲੀਗ ਵਿੱਚ ਹਿੱਸਾ ਲੈਣ ਵਾਲੀਆਂ ਸਾਰੀਆਂ ਟੀਮਾਂ ਦੇ ਰਹਿਣ ਅਤੇ ਖਾਣ-ਪੀਣ ਦਾ ਪ੍ਰਬੰਧ ਵੀ ਐਸੋਸੀਏਸ਼ਨ ਵੱਲੋਂ ਕੀਤਾ ਗਿਆ ਹੈ । ਇਸ ਮੌਕੇ ਉਨ੍ਹਾਂ ਦੇ ਨਾਲ ਮੀਤ ਪ੍ਰਧਾਨ ਹਰਦੀਪ ਸਿੰਘ ਭੱਟੀ, ਜਨਰਲ ਸਕੱਤਰ ਰੁਪਿੰਦਰ ਸਿੰਘ ਗਿੱਲ, ਖਜ਼ਾਨਚੀ ਗੁਰਦੀਪ ਸਿੰਘ ਢਿੱਲੋਂ, ਸਲਾਹਕਾਰ ਡਾ. ਹਰਦੀਪ ਸਿੰਘ ਸ਼ਾਹੀ, ਸਹਿ-ਖਜ਼ਾਨਚੀ ਰਣਜੀਤ ਸਿੰਘ ਝੱਲੀ, ਧਿਆਨ ਸਿੰਘ, ਰਜਿੰਦਰ ਕੁਮਾਰ, ਰਾਜੇਸ਼ ਕੁਮਾਰ ਦੂਆ, ਸੁਮਿਤ ਅਰੋੜਾ, ਲਖਵੀਰ ਸਿੰਘ ਉਪਕਾਰ ਸਿੰਘ ਆਦਿ ਵੀ ਹਾਜਰ ਸਨ।