
ਵਿਆਹ ਵਾਲੇ ਘਰ ਵਿੱਚੋਂ ਲੁਟੇਰੇ ਫਿਲਮੀ ਸਟਾਈਲ ਨਾਲ 12 ਲੱਖ ਦਾ ਮਾਲ ਲੁੱਟ ਕਿ ਲੇ ਗਏ
- by News & Facts 24
- 25 Jan, 24
ਵਿਆਹ ਵਾਲੇ ਘਰ ਵਿੱਚੋਂ ਲੁਟੇਰੇ ਫਿਲਮੀ ਸਟਾਈਲ ਨਾਲ 12 ਲੱਖ ਦਾ ਮਾਲ ਲੁੱਟ ਕਿ ਲੇ ਗਏ
ਸਮਰਾਲਾ, 25 ਜਨਵਰੀ
ਸਮਰਾਲਾ ਦੇ ਨਜਦੀਕੀ ਪਿੰਡ ਹਰਿਓਂ ਕਲਾਂ ਵਿਖੇ ਵਿਆਹ ਵਾਲੇ ਘਰ ਵਿੱਚੋਂ ਬਹੁਤ ਹੀ ਅਜੀਬ ਢੰਗ ਨਾਲ ਤਿੰਨ ਲੁਟੇਰੇ ਕਰੀਬ 12 ਲੱਖ ਰੁਪਏ ਦਾ ਸੋਨਾ ਅਤੇ ਨਕਦੀ ਲੁੱਟ ਕਿ ਲੈ ਗਏ ਹਨ। ਇਹ ਘਰ ਪਿੰਡ ਦੇ ਬਾਹਰ ਖੇਤਾਂ ਵਿੱਚ ਹੈ। ਪੀੜਤ ਪ੍ਰੀਰਿਵਾਰ ਦੇ ਸੰਦੀਪ ਨੇ ਦੱਸਿਆ ਕਿ ਉਹ
ਸ਼ਗਨ ਸਮਾਗਮ ਤੇ ਗਏ ਹੋਏ ਸਨ ਤਾਂ ਉਨ੍ਹਾਂ ਦੀ ਚਾਰ ੁ ਦਿਨਾਂ ਨੂੰ ਵਿਆਹੀ ਜਾਣ ਵਾਲੀ ਬੇਟੀ ਇਕੱਲੀ ਹੀ ਘਰ ਵਿੱਚ ਸੀ। ਦੁਪਿਹਰ ਨੂੰ ਤਿੰਨ ਅਨਜਾਣ ਵਿਆਕਤੀ ਗੈਸ ਕਨੈਕਸ਼ਨ ਦੇਣ ਦੇ ਬਹਾਨੇ ਉਹਨਾਂ ਦੇ ਘਰ ਆਏ ਪਰ ਉਨਾਂ ਦੀ ਵਿਆਹੀ ਜਾਣ ਵਾਲੀ ਲੜਕੀ ਦੇ ਇਨਕਾਰ ਕਰਨ ਦੇ ਬਾਵਜੂਦ ਵੀ ਇੱਕ ਵਿਅਕਤੀ ਘਰ ਦੀ ਦੀਵਾਰ ਪਾਰ ਕਰ ਉਸ ਨੂੰ ਕੁੱਝ ਸੁੰਘਾ ਕਿ ਬੇਸੁਰਤ ਜਿਹਾ ਕਰ ਦਿੱਤਾ । ਇਸੇ ਦੌਰਾਨ ਲੁੱਟੇਰਿਆ ਨੇ ਘਰ ਵਿੱਚ ਪਈਆਂ ਅਲਮਾਰੀਆਂ ਵਾ
ਆਦਿ ਵਿੱਚੋਂ ਘਰ ਵਿੱਚ ਪਏ ਗਹਿਣੇ ਅਤੇ ਨਕਦੀ ਲੈ ਕਿ ਫ਼ਰਾਰ ਹੋ ਗਏ। ਉਹ ਵਿਆਹ ਵਾਸਤੇ ਬਣਾਏ 10 ਤੋਲੇ ਗਹਿਣੇ ਅਤੇ ਡੇਢ ਲੱਖ ਰੁਪਏ ਨਕਦੀ ਲ ਗਏ ਹਨ।
ਸਮਰਾਲਾ ਦੇ ਥਾਣਾ ਮੁਖੀ ਰਾਓ ਵਰਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦਾ ਕੇਸ ਦਰਜ਼ ਕਰ ਲਿਆ ਗਿਆ ਹੈ।
ਫੋਟੋ - ਸਮਰਾਲਾ ਦੇ ਪਿੰਡ ਹਰਿਓ ਕਲਾਂ ਵਿੱਚ ਵਿਆਹ ਵਾਲੇ ਘਰ ਚ ਲੁਟੇਰਿਆਂ ਵਲੋਂ ਸੋਨਾ ਤੇ ਨਕਦੀ ਲਭਣ ਲਈ ਕੀਤੀ ਫੋਲਾ ਫਾਲੀ ਦੀ ਤਸਵੀਰ।