
ਸਕੂਲ ਵੈਨ ਨੇ ਮਾਮਾ ਤੇ ਭਾਣਜਾ ਦਰੜੇ
- by News & Facts 24
- 12 Feb, 24
ਸਕੂਲ ਵੈਨ -ਮੋਟਰਸਾਈਕਲ ਟੱਕਰ 'ਚ 5 ਸਾਲਾ ਮਾਸੂਮ ਦੀ ਮੌਤ
ਦੋਰਾਹਾ,12 ਫਰਵਰੀ
ਇੱਥੋਂ ਨਜ਼ਦੀਕੀ ਪਿੰਡ ਲੋਪੋਂ ਵਿਖੇ ਇੱਕ ਸਕੂਲ ਵੈਨ ਤੇ ਮੋਟਰਸਾਈਕਲ ਵਿਚਕਾਰ ਹੋਈ ਟੱਕਰ ਕਾਰਨ ਮੌੋਟਰਸੋਾਇਕਲ ਤੇ ਆਪਣੇ ਮਾਮੇ ਅਤੇ ਮਾਤਾ ਨਾਲ ਜਾ ਰਹੇ 5 ਸਾਲ ਦੇ ਮਾਸੂਮ ਬੱਚੇ ਦੀ ਮੌਤ ਹੋ ਗਈ ਹੈ
ਇਸ ਹਾਦਸੇ ਵਿਚ ਮੋਟਰਸਾਈਕਲ ਚਾਲਕ, ਮਿ੍ਰਤਕ ਦਾ ਮਾਮਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਅਤੇ ਮੋਟਰਸਾਈਕਲ 'ਤੇ ਬੈਠੀ ਬੱਚੇ ਦੀ ਮਾਂ ਦੇ ਵੀ ਸੱਟਾਂ ਲੱਗੀਆਂ ਹਨ।
ਖੰਨਾ ਦੀ ਰਹਿਣ ਵਾਲੀ ਤਰਨਜੀਤ ਕੌਰ ਆਪਣੇ 5 ਸਾਲ ਪੁੱਤਰ ਯਸ਼ਰਾਜ ਸਿੰਘ ਨੂੰ ਨਾਲ ਆਪਣੇ ਪੇਕੇਪਿੰਡ ਲੋਪੋਂ ਨੇੜੇ ਸਮਰਾਲਾਵਿਖੇ ਰਹਿਣ ਆਈ ਹੋਈ ਸੀ। ਅੱਜ ਸਵੇਰੇ ਉਸ ਦਾ ਭਰਾ ਇੰਦਰਜੀਤ ਸਿੰਘ ਆਪਣੀ ਭੈਣ ਅਤੇ ਭਾਣਜੇ ਨੂੰ ਮੋਟਰਸਾਈਕਲ ’ਤੇ ਛੱਡਣ ਲਈ ਜਾ ਰਿਹਾ ਸੀ। ਪਿੰਡ ਲੋਪੋਂ ਨੇੜੇ ਸਾਹਮਣੇ ਤੋਂ ਆ ਰਹੀ ਇੱਕ ਪ੍ਰਾਈਵੇਟ ਸਕੂਲ ਦੀ ਵੈਨ ਨੇ ਇਨ੍ਹਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ।
ਇਸ ਘਟਨਾ ’ਚ 5 ਸਾਲ ਦੇ ਬੱਚੇ ਯਸ਼ਰਾਜ ਸਿੰਘ ਦੀ ਮੌਤ ਹੋ ਗਈ, ਜਦਕਿ ਉਸ ਦਾ ਮਾਮਾ ਇੰਦਰਜੀਤ ਸਿੰਘ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਜਿਸ ਨੂੰ ਦਾ ਫਰੈਕਚਰ ਆਇਆ ਦੱਸਿਆ ਜਾ ਰਿਹਾ ਹੈ।ਬੱਚੇ ਦੀ ਮਾਂ ਨੂੰ ਵੀ ਸੱਟਾਂ ਲੱਗੀਆਂ, ਪਰ ਉਹ ਖਤਰੇ ਤੋ ਬਾਹਰ ਹੈ ।
ਇਸਦੁਰਘਟਨਾ ਤੋਂ ਬਾਅਦ ਵੈਨ ਚਾਲਕ ਫਰਾਰ ਦੱਸਿਆ ਜਾ ਰਿਹਾ ਹੈ । ਪੁਲਸ ਨੇ ਮਿ੍ਰਿਤਕ ਦੇ ਨਾਨੇ ਦੇ ਬਿਆਨਾਂ 'ਤੇ ਵੈਨ ਦੇ ਡਰਾਈਵਰ ਵਿਰੁੱਧ ਕੇਸਦਰਜ਼ ਕਰ ਲਿਆ ਹੈ ।