
ਸਮਰਾਲਾ ਦੇ ਸਿਵਲ ਹਸਪਤਾਲ ਨੂੰ ਪੰਜਾਬ ਭਰ ਵਿੱਚੋਂ ਕਾਇਆ -ਕਲਪ ਪ੍ਰੋਗਰਾਮ 'ਚ ਦੂਜਾ ਸਥਾਨ ਮਿਲਿਆ
- by News & Facts 24
- 30 Jan, 25
ਸਮਰਾਲਾ, 30 ਜਨਵਰੀ( ਪੱਤਰ ਪ੍ਰੇਰਕ)- ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਦੇ ਹੈਲਥ ਮਿਸ਼ਨ ਪ੍ਰੋਗਰਾਮ ਦੀ ਦੇਖ ਰੇਖ 'ਚ ਸਬ-ਡਿਵੀਜ਼ਨ ਹਸਪਤਾਲ ਸਮਰਾਲਾ ਨੂੰ ਪੂਰੇ ਪੰਜਾਬ ਦੇ ਕਾਇਆ- ਕਲਪ ਰਾਊਂਡ ਵਿੱਚੋਂ ਦੂਜਾ ਸਥਾਨ ਪ੍ਰਾਪਤ ਹੋਇਆ ਹੈ। ਇਸ ਮੌਕੇ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਸਿਵਲ ਹਸਪਤਾਲ ਸਮਰਾਲਾ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਤਾਰਕਜੋਤ ਸਿੰਘ ਅਤੇ ਹਸਪਤਾਲ ਦੇ ਸਟਾਫ ਦੀ ਪ੍ਰਸ਼ੰਸਾ ਕਰਦਿਆ ਵਿਸ਼ਵਾਸ ਦਵਾਇਆ ਕਿ ਸਰਕਾਰ ਵੱਲੋਂ ਹਸਪਤਾਲ ਨੂੰ ਹਰ ਤਰ੍ਹਾਂ ਦੀ ਸਹਾਇਤਾ ਮੁਹਈਆ ਕਰਵਾਈ ਜਾਵੇਗੀ ਤਾਂ ਜੋ ਆਮ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਮਿਲ ਸਕਣ

ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਤਾਰਕਜੋਤ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਾਇਆ- ਕਲਪ ਰਾਊਂਡ ਵਿੱਚ ਸਿਵਲ ਹਸਪਤਾਲ ਸਮਰਾਲਾ ਦੇ ਦੂਜੇ ਸਥਾਨ ਤੇ ਆਉਣਾ ਹਸਪਤਾਲ ਦੇ ਸਟਾਫ ਅਤੇ ਸ਼ਹਿਰ ਦੇ ਲੋਕਾਂ ਲਈ ਬਹੁਤ ਮਾਣ ਵਾਲੀ ਗੱਲ ਹੈ ਅਤੇ ਇਹ ਸਭ ਦੇ ਸਾਂਝੇ ਸਹਿਯੋਗ ਸਦਕਾ ਹੀ ਸੰਭਵ ਹੋਇਆ ਹੈ। ਉਨਾਂ ਨੇ ਦੱਸਿਆ ਕਿ ਕਾਇਆ- ਕਲਪ ਵਿੱਚ ਚੰਡੀਗੜ੍ਹ ਤੋਂ ਇੱਕ ਵਿਸ਼ੇਸ਼ ਟੀਮ ਆਈ ਜਿਸ ਵੱਲੋਂ ਹਸਪਤਾਲ ਦੀ ਸਾਫ ਸਫਾਈ, ਡਰੈਸ ਕੋਡ, ਹਰਿਆਲੀ,ਬਾਇਓ ਮੈਡੀਕਲ ਵੇਸਟ, ਇੱਕੋ ਫਰੈਂਡਲੀ ਸਿਸਟਮ, ਈ.ਟੀ.ਪੀ.ਪਲਾਂਟ, ਸੋਲਰ ਸਿਸਟਮ, ਸਾਰੇ ਡਿਪਾਰਟਮੈਂਟ ਅੰਦਰੋਂ ਬਾਹਰੋਂ-ਸਮਾਨ ਸਮੇਤ, ਵੱਖ-ਵੱਖ ਡਿਪਾਰਟਮੈਂਟ ਦੇ ਸਟਾਫ ਦੀ ਇੰਟਰਵਿਊ , ਸਫਾਈ ਸੇਵਕਾ ਦੇ ਕੰਮ ਦੀ ਜਾਂਚ ਅਤੇ ਇੰਟਰਵਿਊ, ਸਟਾਫ ਦਾ ਮਰੀਜ਼ਾਂ ਨਾਲ ਵਿਵਹਾਰ, ਮਰੀਜ਼ਾਂ ਦੀ ਇੰਟਰਵਿਊ ਆਦਿ ਦੀ ਜਾਂਚ ਪੜਤਾਲ ਕੀਤੀ ਗਈ। ਇਥੇ ਜ਼ਿਕਰਯੋਗ ਹੈ ਕਿ ਸਿਵਲ ਹਸਪਤਾਲ ਸਮਰਾਲਾ ਪਹਿਲਾ ਵੀ ਨੈਸ਼ਨਲ ਕੁਆਲਿਟੀ ਅਸ਼ੋਰੈਂਸ ਸਟੈਂਡਰਡਜ਼ ਸਰਟੀਫਾਈਡ ਹੋਇਆ ਹੈ ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਤਾਰਕਜੋਤ ਸਿੰਘ ਨੇ ਇਸ ਫ਼ਖ਼ਰ ਯੋਗ ਪ੍ਰਾਪਤੀ ਲਈ ਹਸਪਤਾਲ ਦੇ ਸਟਾਫ ਦੀ ਪ੍ਰਸ਼ੰਸਾ ਕੀਤੀ । ਇਸ ਮੌਕੇ ਡਾਕਟਰ ਲਖਵਿੰਦਰ ਸਿੰਘ, ਡਾਕਟਰ ਕਰਨਵੀਰ ਸਿੰਘ, ਡਾਕਟਰ ਗੁਰਿੰਦਰ ਕੌਰ, ਡਾਕਟਰ ਪ੍ਰਭਜੋਤ ਸਿੰਘ, ਡਾਕਟਰ ਨਵਦੀਪ ਸਿੰਘ, ਪ੍ਰਦੀਪ ਕੁਮਾਰ ਮਲਟੀਪਰਪਜ਼ ਹੈਲਥ ਵਰਕਰ ਅਤੇ ਸਿਵਲ ਹਸਪਤਾਲ ਸਮਰਾਲਾ ਦਾ ਸਮੂਹ ਸਟਾਫ ਮੌਜੂਦ ਸੀ ।